ਪ੍ਰਗਟ ਸਿੰਘ ਵਰਗੇ ਨੌਜਵਾਨਾਂ ’ਤੇ ਸਿੱਖ ਕੌਮ ਨੂੰ ਮਾਣ: ਕਾਲਕਾ, ਕਾਹਲੋਂ
ਨਵੀਂ ਦਿੱਲੀ, 24 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਗੋਤਾਖੋਰ ਪ੍ਰਗਟ ਸਿੰਘ ਨੂੰ ਸਨਮਾਨਤ ਕੀਤਾ ਗਿਆ।
ਕਮੇਟੀ ਦਫਤਰ ਵਿਚ ਪ੍ਰਗਟ ਸਿੰਘ ਦਾ ਸਨਮਾਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪ੍ਰਗਟ ਸਿੰਘ ਨੇ ਜ਼ਿੰਦਗੀ ਵਿਚ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਤੇ ਸਮੁੱਚੀ ਸਿੱਖ ਕੌਮ ਨੂੰ ਅਜਿਹੀਆਂ ਸ਼ਖਸੀਅਤਾਂ ’ਤੇ ਮਾਣ ਹੈ।
ਉਹਨਾਂ ਦੱਸਿਆ ਕਿ ਪ੍ਰਗਟ ਸਿੰਘ ਨੇ 4 ਹਜ਼ਾਰ ਬੱਚਿਆਂ ਨੂੰ ਜਿਉਂਦਿਆਂ ਨਹਿਰਾਂ ਤੇ ਨਦੀਆਂ ਵਿਚੋਂ ਕੱਢਿਆ। ਇਸੇ ਤਰੀਕੇ ਇਸ ਨੇ 17 ਹਜ਼ਾਰ ਲਾਸ਼ਾਂ ਕੱਢੀਆਂ ਤੇ ਉਹਨਾਂ ਦੇ ਪਰਿਵਾਰਕ ਵਾਰਸਾਂ ਹਵਾਲੇ ਕੀਤੀਆਂ। ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਸਗੋਂ ਪ੍ਰਗਟ ਸਿੰਘ ਨੇ 18 ਮਗਰਮੱਛ ਜਿਉਂਦੇ ਫੜੇ ਤੇ ਜੰਗਲੀ ਜੀਵ ਵਿਭਾਗ ਹਵਾਲੇ ਕੀਤੇ ਤਾਂ ਜੋ ਉਹ ਹੋਰ ਲੋਕਾਂ ਦਾ ਨੁਕਸਾਨ ਨਾ ਕਰ ਸਕਣ।
ਉਹਨਾਂ ਕਿਹਾ ਕਿ ਪ੍ਰਗਟ ਸਿੰਘ ਵਰਗੇ ਲੋਕਾਂ ਦੀ ਬਦੌਲਤ ਹੀ ਅੱਜ ਮਨੁੱਖਤਾ ਦੀ ਵੱਡੀ ਸੇਵਾ ਹੋ ਰਹੀ ਹੈ ਤੇ ਨੌਜਵਾਨ ਵਰਗ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ।

No comments:
Post a Comment
Note: Only a member of this blog may post a comment.