ਦਿੱਲੀ ਗੁਰਦੁਆਰਾ ਕਮੇਟੀ ਗਰਮੀ ਦੀਆਂ ਛੁੱਟੀਆਂ ਵਿਚ ਬੱਚਿਆਂ ਲਈ 1 ਤੋਂ 21 ਜੂਨ ਤੱਕ ਦੇਸ਼ਭਰ ਵਿੱਚ ਲਗਾਵੇਗੀ ਗੁਰਮਤਿ ਕੈਂਪ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਕਰਮਸਰ


NEW DELHI/ AAJ KI DELHI/ YOGRAAJ SHARMA

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਅਸੀਂ 1 ਤੋਂ 21 ਜੂਨ ਤੱਕ ਦਿੱਲੀ, ਦੇਸ਼ ਦੇ ਹੋਰ ਹਿੱਸਿਆਂ ਤੇ ਦੁਨੀਆਂ ਭਰ ਵਿਚ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ ਅਤੇ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਅਸੀਂ ਉਪਰਾਲੇ ਕੀਤੇ ਕਿ ਅਸੀਂ ਨਵੀਂ ਪੀੜੀ ਨੂੰ ਗੁਰਮਤਿ ਨਾਲ, ਆਪਣੀ ਮਾਂ ਬੋਲੀ ਨਾਲ ਜੋੜ ਸਕੀਏ। ਉਹਨਾਂ ਕਿਹਾ ਕਿ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪ ਲਗਾਏ ਜਾਂਦੇ ਹਨ ਜਿਹਨਾਂ ਵਿਚ ਸਿੱਖੀ ਦੀ ਮੁੱਢਲੀ ਸਿੱਖਿਆ, ਗੁਰਮਤਿ ਜੀਵਨ ਬਾਰੇ ਤੇ ਗੁਰਸਿੱਖੀ ਸਰੂਪ ਤੇ ਗੁਰਸਿੱਖੀ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਪਹਿਲੀ ਵਾਰ ਅਸੀਂ 2022 ਵਿਚ ਕੈਂਪ ਲਗਾਇਆ ਜਿਸ ਪ੍ਰਤੀ ਬੱਚਿਆਂ ਦਾ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਪਿਛਲੇ ਸਾਲ 12 ਹਜ਼ਾਰ ਬੱਚਿਆਂ ਨੇ ਕੈਂਪ ਵਿਚ ਭਾਗ ਲਿਆ ਤੇ ਇਸ ਵਾਰ 1 ਜੂਨ ਤੋਂ 21 ਜੂਨ ਤੱਕ ਇਹ ਕੈਂਪ ਲਗਾਏ ਜਾ ਰਹੇ ਹਨ ਜਿਸਦਾ ਸਮਾਪਤੀ ਸਮਾਗਮ 22 ਅਤੇ 23 ਜੂਨ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਵਾਰ ਸਵਾ ਤੋਂ ਡੇਢ ਸੌ ਕੈਂਪ ਦੀਆਂ ਮਨਜ਼ੂਰੀਆਂ ਆ ਗਈਆਂ ਹਨ। ਉਹਨਾਂ ਦੱਸਿਆ ਕਿ ਦਿੱਲੀ ਵਿਚ 75-76 ਕੈਂਪ ਲਗ ਰਹੇ ਹਨ। ਉਹਨਾਂ ਕਿਹਾ ਕਿ ਇਹ ਕੈਂਪ ਦੇਸ਼ ਭਰ ਵਿਚ ਲੱਗ ਰਹੇ ਹਨ। ਉਹਨਾਂ ਦੱਸਿਆ ਕਿ ਪਾਣੀਪਤ ਵਿਚ 22 ਸੈਂਟਰ ਬਣ ਰਹੇ ਹਨ। ਇਸੇ ਤਰੀਕੇ ਆਗਰਾ, ਕਾਨਪੁਰ, ਬਰੇਲੀ, ਰਾਏਪੁਰ, ਲੁਧਿਆਣਾ, ਪਟਨਾ, ਝਾਰਖੰਡ, ਤੇ ਵੱਖ-ਵੱਖ ਥਾਵਾਂ ’ਤੇ ਇਹ ਕੈਂਪ ਲੱਗ ਰਹੇ ਹਨ।
ਉਹਨਾਂ ਦੱਸਿਆ ਕਿ ਅਸੀਂ ਸਿੱਖੀ ਦੀ ਮੁੱਢਲੀ ਸਿੱਖਿਆ ਕਿਤਾਬ ਛਪਵਾ ਕੇ ਅਸੀਂ ਬੱਚਿਆਂ ਨੂੰ ਗੁਰਸਿੱਖੀ ਜੀਵਨ, ਗੁਰੂ ਸਾਹਿਬਾਨ ਤੇ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਦਿੰਦੇ ਹਾਂ। ਉਹਨਾਂ ਦੱਸਿਆ ਕਿ ਅੱਜ ਅਸੀਂ ਪਿਛਲੇ ਸਾਲ ਜਿਹੜੇ 1000 ਵਾਲੰਟੀਅਰਜ਼ ਨੇ ਕੰਮ ਕੀਤਾ ਸੀ, ਉਹਨਾਂ ਨਾਲ ਵੀ ਮੀਟਿੰਗ ਕੀਤੀ ਤੇ ਸਭ ਵਿਚ ਬਹੁਤ ਉਤਸ਼ਾਹ ਹੈ।  
ਉਹਨਾਂ ਕਿਹਾ ਕਿ ਅਸੀਂ ਹਰ ਵਾਰੀ ਇਹੋ ਗੱਲ ਕਰਦੇ ਹਾਂ ਕਿ ਜਿਹੜਾ ਬੱਚਾ ਘਰ ਵਿਚ ਮਾਂ ਬੋਲੀ ਨਹੀਂ ਬੋਲੇਗਾ, ਉਹ ਇਹ ਪੁਸਤਕਾਂ ਨਹੀਂ ਪੜ੍ਹ ਸਕੇਗਾ। ਉਹਨਾਂ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ।
ਉਹਨਾਂ ਕਿਹਾ ਕਿ ਇੰਦਰਪ੍ਰੀਤ ਸਿੰਘ ਮੋਂਟੀ, ਜਤਿੰਦਰਪਾਲ ਸਿੰਘ ਗੋਲਡੀ ਸਮੇਤ ਜਿਹੜੀ ਟੀਮ ਕੰਮ ਕਰ ਰਹੀ ਹੈ, ਉਸ ਵਿਚ ਦਿੱਲੀ ਕਮੇਟੀ ਪ੍ਰਚਾਰ ਤੇ ਪ੍ਰਸਾਰ ਵਿਚ ਕੋਈ ਕਮੀ ਨਹੀਂ ਛੱਡ ਰਹੀ।
 ਉਹਨਾਂ ਨੇ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਇਹ ਕੈਂਪਾਂ ਨਾਲ ਜੋੜਨ ਤੇ ਇਹ ਕੈਂਪ ਸਾਰੇ 46 ਵਾਰਡਾਂ ਵਿਚ ਲੱਗ ਰਹੇ ਹਨ। ਉਹਨਾਂ ਕਿਹਾ ਕਿ ਬੱਚਿਆਂ ਵਿਚ ਵੀ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ। ਉਹਨਾਂ ਦੱਸਿਆ ਕਿ 22 ਅਤੇ 23 ਤਾਰੀਕ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਮਾਪਤੀ ਸਮਾਗਮ ਹੋਵੇਗਾ।
ਇਸ ਦੌਰਾਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਅੱਜ ਦੁਨੀਆਂ ਵਿਸ਼ਵ ਸ਼ਾਂਤੀ ਦੀ ਗੱਲ ਕਰਦੀ ਹੈ ਤੇ ਵਿਸ਼ਵ ਸ਼ਾਂਤੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਦਕਾ ਹੀ ਹੋਣੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਦੀ ਅਹਿਮੀਅਤ ਅੰਗਰੇਜ਼ੀ ਨਾਲੋਂ ਜ਼ਿਆਦਾ ਹੋਵੇਗੀ ਪਰ ਤਾਂ ਹੀ ਸੰਭਵ ਹੋਵੇਗੀ ਜਦੋਂ ਅਸੀਂ ਆਪਣੀ ਮਾਂ ਬੋਲੀ ਦੀ ਕਦਰ ਪਾਵਾਂਗੇ। ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਮਾਂ ਬੋਲੀ ਨਾਲ ਨਹੀਂ ਜੁੜਾਂਗੇ, ਅਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਈਏ, ਸਾਨੂੰ ਮਾਨਸਿਕ ਤਣਾਅ ਵਿਚੋਂ ਨਹੀਂ ਕੱਢ  ਸਕਣਗੀਆਂ। ਉਹਨਾਂ ਕਿਹਾ ਕਿ ਆਪਣੇ ਵਿਰਸੇ ਤੇ ਆਪਣੀ ਵਿਲੱਖਣ ਪਛਾਣ ਨਾਲ ਜੁੜਨਾ ਬਹੁਤ ਜ਼ਰੂਰੀ ਹੈ।
ਉਹਨਾਂ ਨੇ ਸਮੂਹ ਗੁਰਦੁਆਰਾ ਕਮੇਟੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਹਨਾਂ ਨੇ ਹਾਲੇ ਤੱਕ ਇਹ ਕੈਂਪ ਨਹੀਂ ਲਗਾਏ, ਉਹ ਬੱਚਿਆਂ ਦੀ ਸ਼ਨਾਖਤ ਕਰ ਕੇ ਇਹਨਾਂ ਕੈਂਪਾਂ ਦੇ ਆਯੋਜਨ ਵਾਸਤੇ ਕੰਮ ਕਰਨ। ਉਹਨਾਂ ਕਿਹਾ ਕਿ ਪੈਂਤੀ ਅੱਖਰਾਂ ਨਾਲ ਜੋੜਨਾ ਬਹੁਤ ਜ਼ਰੂਰੀਹੈ  ਤੇ ਇਹਨਾਂ ਬੱਚਿਆਂ ਦੇ ਹਿਰਦਿਆਂ ਵਿਚ ਇਹ ਪੈਂਤੀ ਅੱਖਰੀ ਦਾ ਬੀਜ ਬੀਜਣਾ ਬਹੁਤ ਜ਼ਰੂਰੀ ਹੈ।

No comments:

Post a Comment

Note: Only a member of this blog may post a comment.